ਦਿਨ 25 / 30
ਜਿਸ ਕੰਮ ਲਈ ਤੁਸੀਂ ਜੰਮੇ ਹੋ
ਬਾਈਬਲ ਪਾਠ
ਪਰ ਸਭ ਤੋਂ ਪਹਿਲਾਂ, ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਫਿਰ ਇਹ ਸਾਰੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ।
ਕੁਝ ਸਾਲ ਪਹਿਲਾਂ ਮੈਂ ਟੀਵੀ ਉੱਤੇ Celine Dion ਨੂੰ ਗਾਉਂਦਿਆਂ ਵੇਖ ਰਹੀ ਸੀ। ਜਦੋਂ ਉਹ ਗਾ ਰਹੀ ਸੀ, ਮੈਨੂੰ ਯਾਦ ਹੈ ਮੈਂ ਸੋਚਿਆ ਕਿ ਇਹ ਔਰਤ ਤਾਂ ਗਾਉਣ ਲਈ ਹੀ ਜੰਮੀ ਹੈ! ਮੈਨੂੰ ਇਹ ਵੀ ਯਾਦ ਹੈ ਕਿ ਉਸ ਦਿਨ ਮੈਂ ਇੱਕ ਬਹੁਤ ਖ਼ਤਰਨਾਕ ਪ੍ਰਾਰਥਨਾ ਕੀਤੀ – ਮੈਂ ਪਰਮੇਸ਼ੁਰ ਨੂੰ ਕਿਹਾ ਕਿ ਮੈਂ ਉਹ ਕਰਨਾ ਚਾਹੁੰਦੀ ਹਾਂ ਜਿਸ ਲਈ ਮੈਂ ਜੰਮੀ ਹਾਂ।
ਮੇਰਾ ਮੰਨਣਾ ਹੈ ਕਿ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੀ ਦਿਸ਼ਾ ਬਦਲ ਗਈ।
ਅੱਜ ਮੈਂ ਤੁਹਾਨੂੰ ਚੁਣੌਤੀ ਦਿੰਦੀ ਹਾਂ ਕਿ ਆਪਣੇ ਪੂਰੇ ਦਿਲ ਨਾਲ ਪਰਮੇਸ਼ੁਰ ਨੂੰ ਭਾਲੋ। ਸਾਰੇ ਬ੍ਰਹਿਮੰਡ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਕੇ ਇਹ ਕਹਿਣਾ ਬਹੁਤ ਵੱਡੀ ਗੱਲ ਹੈ, “ਮੇਰੀ ਨਹੀਂ ਪਰ ਤੁਹਾਡੀ ਮਰਜ਼ੀ ਪੂਰੀ ਹੋਵੇ।” (ਲੂਕਾ 22:42, IRV, ਅੰਸ਼) ਉਸ ਨੂੰ ਮੌਕਾ ਦਿਓ ਕਿ ਉਹ ਤੁਹਾਨੂੰ ਉਹ ਕੰਮ ਕਰਨ ਲਈ ਵਰਤੇ ਜਿਸ ਲਈ ਤੁਸੀਂ ਜੰਮੇ ਹੋ!
ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰੋ!
ਅੱਜ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ।
ਸੋਚ-ਵਿਚਾਰ
ਤੁਸੀਂ ਆਪਣੇ ਕਿਹੜੇ ਗੁਣ ਜਾਂ ਇੱਛਾਵਾਂ ਪ੍ਰਾਰਥਨਾ ਵਿੱਚ ਪਰਮੇਸ਼ੁਰ ਕੋਲ ਲਿਆ ਸਕਦੇ ਹੋ? ਆਪਣੀ ਜ਼ਿੰਦਗੀ ਲਈ ਉਸ ਦੀ ਮਰਜ਼ੀ ਭਾਲਦਿਆਂ ਤੁਸੀਂ ਕਿਹੜਾ ਕਦਮ ਚੁੱਕ ਸਕਦੇ ਹੋ?
ਪ੍ਰਾਰਥਨਾ
ਹੇ ਪਿਤਾ, ਮੇਰੀ ਇੱਛਾ ਹੈ ਕਿ ਮੈਂ ਉਹ ਕਰਾਂ ਜਿਸ ਲਈ ਤੂੰ ਮੈਨੂੰ ਸੱਦਿਆ ਹੈ। ਮੇਰੀ ਮਦਦ ਕਰ ਕਿ ਮੈਂ ਪੂਰੇ ਦਿਲ ਨਾਲ ਤੈਨੂੰ ਭਾਲਾਂ ਅਤੇ ਆਪਣੀਆਂ ਯੋਜਨਾਵਾਂ ਤੈਨੂੰ ਸੌਂਪ ਦੇਵਾਂ। ਮੈਨੂੰ ਹਿੰਮਤ ਦੇ ਕਿ ਮੈਂ ਤੇਰੀ ਅਗਵਾਈ ਵਿੱਚ ਚੱਲਾਂ ਅਤੇ ਉਨ੍ਹਾਂ ਗੁਣਾਂ ਨੂੰ ਵਰਤਾਂ ਜੋ ਤੂੰ ਮੈਨੂੰ ਦਿੱਤੇ ਹਨ। ਆਮੀਨ।